logo

ਫੁਟਪਾਥਾਂ ਤੇ ਕੀਤੇ ਨਜਾਇਜ ਕਬਜੇ ਹਟਾਉਣ ਦੀ ਅਪੀਲ, ਨਹੀਂ ਤਾਂ ਨਗਰ ਨਿਗਮ ਕਰੇਗੀ ਕਾਰਵਾਈ ਅਬੋਹਰ, ਫਾਜਿਲਕਾ, 13 ਜੁਲਾਈ: ਨਗਰ ਨਿਗਮ ਅਬੋਹਰ ਦੇ

ਫੁਟਪਾਥਾਂ ਤੇ ਕੀਤੇ ਨਜਾਇਜ ਕਬਜੇ ਹਟਾਉਣ ਦੀ ਅਪੀਲ, ਨਹੀਂ ਤਾਂ ਨਗਰ ਨਿਗਮ ਕਰੇਗੀ ਕਾਰਵਾਈ
ਅਬੋਹਰ, ਫਾਜਿਲਕਾ, 13 ਜੁਲਾਈ:
ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਅਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਅਬੋਹਰ ਵਿਚ ਲੋਕਾਂ ਦੇ ਪੈਦਲ ਚੱਲਣ ਲਈ ਬਣਾਏ ਫੁਟਪਾਥਾਂ ਤੇ ਕਬਜਾ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੁਟਪਾਥਾਂ ਤੇ ਕੋਈ ਵੀ ਸਮਾਨ ਨਾ ਰੱਖਣ ਅਤੇ ਇਹ ਫੁਟਪਾਥ ਪਬਲਿਕ ਦੇ ਚੱਲਣ ਲਈ ਉਪਲਬੱਧ ਰਹਿਣ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕਾਂ ਨੇ ਇਹ ਫੁਟਪਾਥ ਖਾਲੀ ਨਾ ਕੀਤੇ ਤਾਂ ਨਗਰ ਨਿਗਮ ਸਖ਼ਤ ਕਾਰਵਾਈ ਕਰੇਗੀ।
ਡਾ: ਹਿਮਾਂਸੂ ਅਗਰਵਾਲ ਨੇ ਕਿਹਾ ਕਿ ਨਗਰ ਨਿਗਮ, ਅਬੋਹਰ ਵਲੋਂ ਆਮ ਪਬਲਿਕ ਦੀ ਸਹੂਲਤ ਲਈ ਮਲੋਟ ਚੌਕ ਤੋਂ ਲੈ ਕੇ ਮੇਜਰ ਸੁਰਿੰਦਰ ਪ੍ਰਸ਼ਾਦ ਦੇ ਚੌਕ ਤੱਕ ਕਦਮ ਪ੍ਰੋਜੈਕਟ ਤਹਿਤ ਸੜਕ ਦੇ ਦੋਨੋਂ ਪਾਸੇ ਫੁਟਪਾਥ ਬਣਾਇਆ ਗਿਆ ਹੈ । ਪਰੰਤੂ ਵੇਖਣ ਵਿਚ ਆਇਆ ਹੈ ਕਿ ਇਸ ਫੁਟਪਾਥ ਤੋਂ ਕਾਫੀ ਦੁਕਾਨਦਾਰ ਆਪਣੇ ਵਹੀਕਲ ਜਾਂ ਆਪਣੀ ਦੁਕਾਨ ਆਦਿ ਦਾ ਸਮਾਨ ਰੱਖ ਕੇ ਇਸ ਫੁਟਪਾਥ ਤੇ ਪੈਦਲ ਚਲਣ ਫਿਰਨ ਵਾਲੇ ਲੋਕਾਂ ਲਈ ਮੁਸ਼ਕਿਲ ਪੈਦਾ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਸਰਕੂਲਰ ਰੋਡ ਅਤੇ ਰਾਣੀ ਝਾਂਸੀ ਮਾਰਕੀਟ ਰੋੜ ਤੇ ਬਣੇ ਫੁਟਪਾਥਾ ਤੇ ਵੀ ਲੋਕਾਂ ਵਲੋਂ ਸਮਾਨ ਆਦਿ ਰੱਖ ਕੇ ਪਬਲਿਕ ਦੇ ਤੁਰਣ ਫਿਰਨ ਲਈ ਰੁਕਾਵਟਾਂ ਪੈਦਾ ਕੀਤੀਆ ਜਾ ਰਹੀਆ ਹਨ ।
ਉਨ੍ਹਾਂ ਨੇ ਅਪੀਲ ਕੀਤੀ ਕਿ ਪੈਦਲ ਤੁਹਣ ਫਿਰਨ ਵਾਸਤੇ ਲੋਕਾਂ ਲਈ ਬਣਾਏ ਫੁਟਪਾਥਾ ਨੂੰ ਜਿੰਨਾਂ ਵੀ ਦੁਕਾਨਦਾਰਾਂ ਵਲੋਂ ਕੋਈ ਵੀ ਸਮਾਨ ਰੱਖ ਕੇ ਆਰਜੀ ਕਬਜਾ ਕਰ ਰੱਖਿਆ ਹੈ ਉਹ ਦੁਕਾਨਦਾਰ ਤੁਰੰਤ ਹੀ ਫੁਟਪਾਥਾਂ ਤੇ ਰੱਖੇ ਸਮਾਨ ਨੂੰ ਚੁੱਕ ਕੇ ਇਸ ਨੂੰ ਪਬਲਿਕ ਦੇ ਤੁਰਣ ਫਿਰਨ ਲਈ ਖਾਲੀ ਰੱਖਣ । ਜੇਕਰ ਕਿਸੇ ਵੀ ਦੁਕਾਨਦਾਰ ਵਲੋਂ ਇਹਨਾਂ ਫੁਟਪਾਥਾ ਨੂੰ ਖਾਲੀ ਨਾ ਕੀਤਾ ਗਿਆ ਤਾਂ ਨਗਰ ਨਿਗਮ ਰਾਂਹੀ ਇਹ ਸਮਾਨ ਚੁਕਵਾ ਕੇ ਜਬਤ ਕਰ ਲਿਆ ਜਾਵੇਗਾ ਅਤੇ ਸਬੰਧਤ ਦੁਕਾਨਦਾਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਵਿਚ ਹਰ ਵਿਅਕਤੀ/ਦੁਕਾਨਦਾਰ ਪੂਰਨ ਸਹਿਯੋਗ ਦੇਵੇ ਤੇ ਜੋ ਕੂੜਾ ਆਦਿ ਹੈ ਉਸ ਨੂੰ ਡਸਟਬਿੰਨ ਵਿਚ ਇਕਠਾ ਕੀਤਾ ਜਾਵੇ ਅਤੇ ਜਦੋਂ ਵੀ ਨਗਰ ਨਿਗਮ ਦਾ ਕੂੜਾ ਕਲੈਕਸ਼ਨ ਕਰਨ ਵਾਲ ਵਹੀਕਲ ਆਵੇ ਉਸ ਵਿਚ ਸੁੱਟਿਆ ਜਾਵੇ। ਜੇਕਰ ਕਿਸੇ ਵੀ ਦੁਕਾਨਦਾਰ/ ਰੇਹੜੀ ਵਾਲੇ ਵਲੋਂ ਸੜਕਾਂ ਤੇ ਜਾਂ ਗਲੀਆਂ ਵਿਚ ਕੂੜਾ ਆਦਿ ਸੁੱਟਿਆ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ । MC Abohar @Himanshu Aggarwal

4
17747 views